ਰੋਗ ਦਾ ਵਿਵਰਨ 1. ਸਵੇਰੇ ਉੱਠ ਕੇ ਸਭ ਤੋਂ ਪਹਿਲਾ ਦੇਖੋ ਕਿ ਤੁਹਾਡੀ ਜੀਭ ਦਾ ਰੰਗ ਕਿਹੋ ਜਿਹਾ ਹੈ ? 2. ਕੀ ਤੁਹਾਡੀ ਜੀਭ ਤੇ ਕਾਲਾ ਦਾਗ ਤਾਂ ਨਹੀਂ 3. ਕੀ ਤੁਹਾਡੀ ਜੀਭ ਸੱਜੇ ਖੱਬੇ ਤੋਂ ਕੱਟੀ ਤਾਂ ਨਹੀਂ 4. ਕੀ ਤੁਹਾਡੀ ਜੀਭ ਦੇ ਉਪਰ ਸਫੇਦ ਲੇਸ਼ ਜਿਆਦਾ ਤਾਂ ਨਹੀਂ /ਚਿੱਟੀ ਤਾਂ ਨਹੀਂ ? 5. ਸਵੇਰੇ ਤੋਂ ਪਹਿਲੇ ਪਿਸ਼ਾਬ ਦਾ ਰੰਗ ਕਿਹੋ ਜਿਹਾ ਹੈ ?ਪੈਟਰੋਲ ਰੰਗ /ਪੀਲਾ ਹਲਦੀ ਰੰਗ ਵਰਗਾ ? 6. ਕੀ ਤੁਹਾਡੇ ਪਿਸ਼ਾਬ ਵਿਚ ਝੱਗ ਆਉਂਦੀ ਹੈ ? 7. ਕੀ ਤੁਹਾਡੇ ਪਿਸ਼ਾਬ ਵਿੱਚ ਕੁੱਛ ਦਿਖਦਾ ਹੈ ? 8. ਕੀ ਤੁਹਾਡਾ ਪਿਸ਼ਾਬ ਜਿਆਦਾ ਗਰਮ ਤਾਂ ਨਹੀਂ ਆਉਂਦਾ/ਪੇਸ਼ਾਬ ਵਿੱਚ ਜਲਨ ਤਾਂ ਨਹੀਂ ਹੁੰਦੀ ? 9. ਕੀ ਤੁਹਾਡੇ ਪਿਸ਼ਾਬ ਵਿੱਚ ਕੁੱਛ ਤੈਰਦਾ ਹੋਇਆ ਜਾਂ ਧੂਏਂ ਵਰਗਾ ਕੁੱਛ ਦਿਖਦਾ ਹੈ ? 10. ਲਟ੍ਰਿੰਗ/ਟੱਟੀ ਦਾ ਰੰਗ ਕਿਹੋ ਜਿਹਾ ਹੈ ? 11. ਲੈਟ੍ਰਿੰਗ/ਟੱਟੀ ਜਿਆਦਾ ਜੋਰ ਨਾਲ ਤਾਂ ਨਹੀਂ ਆਉਂਦੀ ?ਪਤਲੀ/ਬੱਕਰੀ ਦੀਆਂ ਮੀਗਣਾ ਵਰਗੀ ਤਾਂ ਨਹੀਂ ਆਉਂਦੀ? 12. ਨਾਭੀ/ਧੁੰਨੀ ਦਬਾਉਣ ਤੇ ਟਪ ਟਪ ਮਹਿਸੂਸ ਹੁੰਦੀ ਹੈ ਜਾ ਨਹੀਂ ? 13. ਕੀ ਨਾਭੀ ਧੁੰਨੀ ਦੇ 4 ਉੱਪਰ ਕੋਈ ਦਰਦ ਹੁੰਦਾ ਹੈ ਜਾਂ ਨਹੀਂ ? 14.ਕਿ ਤੁਹਾਡੇ ਨਾਭੀ/ਧੁੰਨੀ ਦਬਾਉਣ ਤੇ ਦਰਦ ਤਾਂ ਨਹੀਂ ਹੁੰਦਾ ?ਜੇ ਹੁੰਦਾ ਹੈ ਤਾਂ ਕਿਹੜੇ ਪਾਸੇ ਹੁੰਦਾ ਹੈ ? 15. ਕੀ ਤੁਹਾਨੂੰ ਪਹਿਲਾ ਕੋਈ ਰੋਗ ਸੀ ਅਤੇ ਉਸ ਦਾ ਕੀ ਇਲਾਜ਼ ਕਰਵਾਇਆ ? 16. ਕਿ ਤੁਹਾਨੂੰ ਕਦੇ ਟਾਇਫਾਇਡ ਹੋਇਆ ਅਤੇ ਕਿੰਨੀ ਵਾਰ ਹੋਇਆ? 17.ਤੁਹਾਨੂੰ ਭੁੱਖ ਕਿੱਦਾਂ ਲੱਗਦੀ ਹੈ (1)ਨਾਰਮਲ/ਸਾਧਾਰਨ (2) ਘੱਟ (3)ਬਹੁਤ ? 18. ਕੀ ਤੁਹਾਨੂੰ ਕੋਈ ਪੁਰਾਣੀ ਕਬਜ਼ ਦੀ ਸ਼ਿਕਾਇਤ ਸੀ,ਕਦੇ ਨਾਗਾ ਪਿਆ ? 19.ਤੁਹਾਨੂੰ ਨੀਂਦ ਕਿਹੋ ਜਿਹੀ ਆਉਂਦੀ ਹੈ (1) ਸਾਧਾਰਨ (2) ਜਿਆਦਾ ? 20. ਮੈਡੀਕਲ ਰਿਪੋਰਟ ਸਕੈਨ ਕਾਪੀ ਭੇਜੋ